Lorem ipsum is simply free text dolor sit am adipi we help you ensure everyone is in the right jobs sicing elit, sed do consulting firms Et leggings across the nation tempor.
Lorem ipsum dolor...
ਯੋਗ ਦੇ ਪਹਿਲੂ ਏਨੀ ਵਿਗਿਆਨਕਤਾ ਨਾਲ, ਏਨੀ ਸਰਤਾ, ਸੁਬੋਧ ਭਾਸ਼ਾ ਵਿਚ, ਕਿਸੇ ਵੀ ਪੁਸਤਕ ਵਿਚ ਮਿਲਣੇ ਅਸੰਭਵ ਹਨ ।ਇਸ ਵਿਚ ਕੇਵਲ ਸਿਧਾਂਤ ਹੀ ਨਹੀਂ ਬਲਕਿ ਅਭਿਆਸ ਦੀ ਵੀ ਪੂਰੀ ਵਿਆਖਿਆ ਕੀਤੀ ਗਈ ਹੈ ।ਸਰੀਰਕ ਬਣਤਰ ਕਿੰਨੀ ਰਹੱਸਮਈ ਹੈ? ਪ੍ਰਾਣ ਸ਼ਕਤੀ ਕੀ ਹੈ? ਜੇਕਰ ਇਹ ਸਾਡੇ ਸਰੀਰ ਦੇ ਅੰਦਰ ਹੈ ਤਾਂ ਇਸ ਦਾ ਮੁੱਖ ਕੇਂਦਰ ਕਿਥੇ ਹੈ? ਯੋਗ, ਚਿੱਤ ਅਤੇ ਕਾਇਆ ਸ਼ਧੀ (ਸਰੀਰਿਕ ਸ਼ੁੱਧੀ) ਦਾ ਵਿਗਿਆਨ ਹੈ। ਸਰੀਰ ਨੂੰ ਨੂੰ ਅੰਦਰ-ਬਾਹਰ ਤੋਂ ਸ਼ੁੱਧ ਕਰਨ ਦੀਆਂ ਯੋਗਿਕ ਪ੍ਰਕਿਰਿਆਵਾਂ ਕੀ ਹਨ? ਪ੍ਰਾਣਾਯਾਮ ਤੋ ਰੈਹਸਮਈ ਉਰਜਾ ਕਿਸ ਤਰ੍ਹਾਂ ਵਿਕਸਿਤ ਕੀਤੀ ਜਾ ਸਕਦੀ ਹੈ? ਤੱਤ ਕੀ ਹੈ? ਤੱਤ ਮੁਦਰਾਵਾਂ ਦਾ ਤੁਰੰਤ ਪ੍ਰਭਾਵ ਕਿੱਥੇ ਅਤੇ ਕਿਵੇਂ ਪੈਂਦਾ ਹੈ? ਧਿਆਨ ਦੀ ਮਹੱਤਤਾ, ਧਿਆਨ ਕਰਨ ਦੀ ਸਰਲ ਵਿਧੀ ਅਤੇ ਉਪਲੱਭਦੀਆਂ ਕੀ ਹਨ? ਯੋਗ ਦੇ ਅੱਠ ਅੰਗ ਕੀ ਹਨ? ਉਨ੍ਹਾਂ ਦੀ ਦੀ ਵੱਖ ਵੱਖ ਅਤੇ ਸਪੱਸ਼ਟ ਵਿਆਖਿਆ ਕੀਤੀ ਗਈ ਹੈ। ਯੋਗ ਆਸਣ ਦੀ ਵਿਧੀ ਦੇ ਨਾਲ ਨਾਲ ਉਸਦੇ ਮਹੱਤਵ ਪੂਰਨ ਪ੍ਰਭਾਵਾਂ ਅਤੇ ਲਾਭਾਂ ਤੇ ਵਿਸ਼ੇਸ਼ ਰੂਪ ਵਿੱਚ ਚਾਨਣਾ ਪਾਇਆ ਗਿਆ ਹੈ। ਯੋਗ ਨਿੰਦਰਾ ਤੋਂ ਅਸੀਂ ਚੇਤਨ ਵਿਸ਼ਰਾਮ ਕਿਵੇਂ ਲੈ ਸਕਦੇ ਹਾਂ ? ਤਰਾਟਕ ਕਿਰਿਆ ਤੋਂ ਅਸੀਂ ਆਪਣੇ ਮਨ ਦੀਆਂ ਸੁੱਤੀਆਂ ਪਈਆਂ ਸ਼ਕਤੀਆਂ ਨੂੰ ਕਿਵੇਂ ਜੁਗਾ ਸਕਦੇ ਹਾਂ ? ਪ੍ਰਾਥਨਾਮਈ ਜੀਵਨ ਬਣਾਉਣ ਲਈ ਕਿਹੜੀਆਂ ਜਰੂਰਤਾਂ ਹਨ ? ਯੋਗ ਵਿਚ ਸੰਤੁਲਿਤ ਭੋਜਨੇ ਦੀ ਕੀ ਮਹੱਤਤਾ ਹੈ ? ਅਤੇ ਇਸ ਪੁਸਤਕ ਵਿੱਚ ਸਾਰੇ ਮੱਹਤਵ ਪੂਰਨ ਵਿਸ਼ਿਆ ਨੂੰ ਬੜੀ ਸੰਜੀਦਗੀ ਨਾਲ ਸਮਝਾਇਆ ਗਿਆ ਹੈ। ਅੰਤਰਮੋਨ ਕੀ ਹੈ ? ਉਸਦਾ ਅਭਿਆਸ ਕਿਵੇਂ ਕੀਤਾ ਜਾਵੇ ਆਦਿ ਵਿਸ਼ਿਆਂ ਵਿੱਚ ਇਸਦਾ ਉਲੇਖ ਕੀਤਾ ਗਿਆ ਹੈ। ਯੋਗ ਅਭਿਆਸ ਤੋਂ ਬਾਅਦ ਮਨੋਬਿਰਤੀਆਂ ਕਿਵੇਂ ਬਦਲ ਜਾਂਦੀਆਂ ਹਨ ਜਾਂ ਨਿਸ਼ਕਾਮ ਸੇਵਾ ਕਰਨ ਦੀ ਪ੍ਰੇਰਣਾ ਕਿਵੇਂ ਮਿਲਦੀ ਹੈ ? ਯੋਗ ਨੂੰ ਸਮਝਣ, ਕਰਨ ਅਤੇ ਅਨੁਭਵ ਕਰਨ ਵਾਲਿਆਂ ਲਈ ਇਹ ਲਾਭਦਾਇਕ ਪੁਸਤਕ ਹੈ । ਸਰਲ ਭਾਸ਼ਾ, ਠੇਠ ਸ਼ਬਦਾਵਲੀ ਅਤੇ 100 ਤੋਂ ਵੱਧ ਚਿੱਤਰਾਂ ਨੇ ਇਸ ਪੁਸ੍ਤਕ ਦੀ ਖੂਬਸੂਰਤੀ ਵਿਚ ਵਾਧਾ ਕੀਤਾ ਹੈ ਅਤੇ ਸਾਧਕਾਂ ਲਈ ਉਪਯੋਗੀ ਬਣਾਇਆ ਹੈ।